ਵੇਸਵਾਪਨ/ਰੰਡੀ ਬਾਜ਼ੀ (prostitution) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਵੇਸਵਾਪਨ/ਰੰਡੀ ਬਾਜ਼ੀ (prostitution): ਲਿੰਗਾਤਮਕ ਸੇਵਾਵਾਂ, ਜੋ ਮੁੱਖ ਰੂਪ ਵਿੱਚ ਇਸਤਰੀ ਦੁਆਰਾ ਕੀਤੀਆਂ ਜਾਂਦੀਆਂ ਹਨ। ਜਿਣਸ ਵਟਾਂਦਰਾ, ਬਹੁਸੰਭੋਗ, ਜਿਸ ਵਿੱਚ ਭਾਵਨਾਵਾਂ ਲਈ ਕੋਈ ਥਾਂ ਨਹੀਂ। ਵੇਸ਼ਵਾਪਨ ਦੁਨੀਆਂ ਦਾ ਸਭ ਤੋਂ ਪਹਿਲਾਂ ਵਿਵਸਾਏ ਸਮਝਿਆ ਜਾਂਦਾ ਹੈ ਅਤੇ ਅੱਜ-ਕੱਲ੍ਹ ਦੀਆਂ ਵੇਸਵਾਵਾਂ ਸ਼ੋਸ਼ਲ ਸੇਵਾ ਮੁਹੱਈਆਂ ਕਰਨ ਵਾਲੀਆਂ ਸਮਝਦੀਆਂ ਹਨ। ਵੇਸਵਾਪਨ ਇਸਤਰੀਆਂ ਆਪਣੇ ਨਿੱਜੀ ਵਸੀਲਿਆਂ ਦੁਆਰਾ ਵੀ ਕਰਦੀਆਂ ਹਨ ਅਤੇ ਸੰਸਥਾਵਾਂ (ਚਕਲਿਆ) ਵਿੱਚ ਵੀ। ਬਹੁਤੀਆਂ ਸਰਕਾਰਾਂ ਇਹਨਾਂ ਨੂੰ ਸਹਿ ਲੈਂਦੀਆਂ ਹਨ, ਕਿਉਂਕਿ ਅੱਜ ਤੱਕ ਕੋਈ ਵੀ ਸਰਕਾਰ ਇਸ ਨੂੰ ਬੰਦ ਨਹੀਂ ਕਰ ਸਕੀ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.